ਅੱਜ ਅਸੀਂ ਜਿਸ ਸੁਪਰਫੂਡ ਦੇ ਬਾਰੇ ਦੱਸਾਂਗੇ, ਉਹ ਤੁਹਾਡੀ ਸਿਹਤ ਨੂੰ ਬਹੁਤ ਫਾਇਦੇ ਪਹੁੰਚਾਉਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਰਾਈ ਦੀ। ਇਸ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ।
1. ਕਦੀ-ਕਦੀ ਅਜਿਹਾ ਹੁੰਦਾ ਹੈ ਕਿ ਅਚਾਨਕ ਹੀ ਘਬਰਾਹਟ ਮਹਿਸੂਸ ਹੋਣ ਲੱਗਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਰਾਈ ਦੀ ਵਰਤੋਂ ਕਰ ਸਕਦੇ ਹੋ। ਰਾਈ ਨੂੰ ਪੀਸ ਲਓ ਅਤੇ ਹੱਥਾਂ ਅਤੇ ਪੈਰਾਂ ਦੇ ਤਲਵਿਆਂ 'ਤੇ ਮੱਲੋ।
2. ਜੇਕਰ ਵਾਲਾਂ ਨਾਲ ਜੁੜੀ ਕੋਈ ਪਰੇਸ਼ਾਨੀ ਹੋ ਜਿਵੇਂ ਸਿਕਰੀ ਅਤੇ ਵਾਲਾਂ ਦਾ ਝੜਨਾ ਆਦਿ। ਇਸ ਦੇ ਲਈ ਰਾਈ ਦੇ ਘੋਲ ਦਾ ਪਤਲਾ ਲੇਪ ਬਣਾ ਕੇ ਵਾਲਾਂ 'ਤੇ ਲਗਾਓ। ਇਹ ਸਮੱਸਿਆ ਦੂਰ ਹੋ ਜਾਵੇਗੀ।
3. ਜ਼ੁਕਾਮ ਦੀ ਸਮੱਸਿਆ ਹੋਣ 'ਤੇ ਰਾਈ ਨੂੰ ਸ਼ਹਿਦ 'ਚ ਮਿਲਾ ਕੇ ਸੁੰਘੋ। ਜ਼ੁਕਾਮ ਤੋਂ ਆਰਾਮ ਮਿਲੇਗਾ।
4. ਰਾਈ ਦੇ ਦਾਣਿਆਂ 'ਚ ਗਲੂਕੋਸਾਇਨੋਲੇਟਸ ਨਾਮ ਦਾ ਤੱਤ ਪਾਇਆ ਜਾਂਦਾ ਹੈ ਜੋ ਕੈਂਸਰ ਦੇ ਸੈੱਲ ਨੂੰ ਵੱਧਣ ਤੋਂ ਰੋਕਦਾ ਹੈ।
5. ਜੇਕਰ ਤੁਹਾਨੂੰ ਗਠੀਆ ਦਾ ਰੋਗ ਹੈ ਤਾ ਤੁਸੀਂ ਰਾਈ ਨੂੰ ਆਪਣੇ ਖਾਣੇ 'ਚ ਜ਼ਰੂਰ ਸ਼ਾਮਲ ਕਰੋ। ਇਸ 'ਚ ਸੈਲੇਨਿਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਇਸ ਨਾਲ ਗਠੀਆ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ।
6. ਮਾਇਗ੍ਰੇਨ ਦੇ ਦਰਦ ਤੋਂ ਰਾਈ ਹੀ ਬਚਾ ਸਕਦੀ ਹੈ। ਜੇਕਰ ਤੁਸੀਂ ਮੱਛੀ ਖਾਂਦੇ ਹੋ ਤਾਂ ਰਾਈ ਦਾ ਤੜਕਾ ਲਗਾ ਕੇ ਪਕਾਓ। ਇਸ 'ਚ ਅੋਮੇਗਾ 3 ਫੈਟੀ ਐਸਿਡ ਪਾਇਆ ਹੁੰਦਾ ਹੈ ਜੋ ਮਾਇਗ੍ਰੇਨ ਦੇ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ।
7. ਰਾਈ 'ਚ ਨੈਚੂਰਲ ਸਕਰੱਬ ਪਾਇਆ ਜਾਂਦਾ ਹੈ। ਰਾਈ ਨੂੰ ਪੀਸ ਕੇ ਗੁਲਾਬਜਲ 'ਚ ਮਿਲਾ ਲਓ। ਇਸ ਨਾਲ ਰੋਜ਼ ਚਿਹਰੇ 'ਤੇ ਉਬਟਨ ਦੀ ਤਰ੍ਹਾਂ ਲਗਾਓ। ਇਸ ਨੂੰ ਲਗਾਉਣ ਨਾਲ ਚਿਹਰੇ ਦੀ ਖਰਾਬ ਚਮੜੀ ਨਿਕਲ ਜਾਂਦੀ ਹੈ।
9. ਇਸ 'ਚ ਫਲੈਨੇਵਾਇਡ ਅਤੇ ਕੈਰੇਟਿਨਾਇਡ ਪਾਏ ਜਾਂਦੇ ਹਨ। ਇਹ ਐਂਟੀਆਕਸੀਡੈਂਟ ਦਾ ਕੰਮ ਕਰਦੇ ਹਨ ਅਤੇ ਚਮੜੀ ਨੂੰ ਜਲਦੀ ਬੁੱਢਾ ਹੋਣ ਨਹੀਂਂ ਦਿੰਦੇ।
ਥਾਇਰਡ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਖਾਓ ਇਹ ਚੀਜ਼ਾਂ
NEXT STORY